ਨਵੀਂ ਦਿੱਲੀ, 4 ਜੂਨ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਮਚਾਰੀ ਭਵਿੱਖ ਨਿਧੀ (ਈਪੀਐੱਫ) ‘ਤੇ ਵਿਆਜ ਦਰ ਨੂੰ 8.1 ਫੀਸਦੀ ਕਰਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ‘ਲੋਕ ਕਲਿਆਣ ਮਾਰਗ’ ਦਾ ਪਤਾ (ਪ੍ਰਧਾਨ ਮੰਤਰੀ ਨਿਵਾਸ) ਲੋਕਾਂ ਕਲਿਆਣ ਮਾਰਗ ਕਰਨ ਨਾਲ ਲੋਕਾਂ ਦੀ ਭਲਾਈ ਨਹੀਂ ਹੁੰਦੀ। ਰਾਹੁਲ ਨੇ ਟਵੀਟ ਕੀਤਾ, ‘ਘਰ ਦਾ ਪਤਾ ‘ਲੋਕ ਕਲਿਆਣ ਮਾਰਗ’ ਰੱਖਣ ਨਾਲ ਲੋਕਾਂ ਦਾ ਕਲਿਆਣ ਨਹੀਂ ਹੁੰਦਾ। ਪ੍ਰਧਾਨ ਮੰਤਰੀ ਨੇ ਸਾਢੇ ਛੇ ਕਰੋੜ ਮੁਲਾਜ਼ਮਾਂ ਦੇ ਵਰਤਮਾਨ ਅਤੇ ਭਵਿੱਖ ਨੂੰ ਬਰਬਾਦ ਕਰਨ ਲਈ ‘ਮਹਿੰਗਾਈ ਵਧਾਓ, ਕਮਾਈ ਘਟਾਓ’ ਦਾ ਮਾਡਲ ਲਾਗੂ ਕੀਤਾ ਹੈ।’ ਉਨ੍ਹਾਂ ਨੇ ਇੱਕ ਗ੍ਰਾਫ਼ ਵੀ ਸਾਂਝਾ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ 2015-16 ਵਿੱਚ ਈਪੀਐੱਫ ’ਤੇ ਵਿਆਜ ਦਰ 8.8 ਫ਼ੀਸਦ ਸੀ, ਜੋ ਹੁਣ ਘੱਟ ਕੇ 8.1 ਫੀਸਦੀ ‘ਤੇ ਆ ਗਈ ਹੈ।