ਨਵੀਂ ਦਿੱਲੀ, 20 ਅਪਰੈਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਿੱਲੀ ਅਤੇ ਮੱਧ ਪ੍ਰਦੇਸ਼ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਬੁਲਡੋਜ਼ਰ ਚਲਾਉਣ ਲਈ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨਫ਼ਰਤ ਦੇ ਬੁਲਡੋਜ਼ਰਾਂ’ ਨੂੰ ਰੋਕਣ ਅਤੇ ਊਰਜਾ ਪਲਾਂਟ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਖ਼ਬਰ ਸਾਂਝੀ ਕਰਦਿਆਂ ਦੇਸ਼ ਵਿੱਚ ਕੋਲੇ ਦੀ ਕਥਿਤ ਘਾਟ ਦਾ ਮੁੱਦਾ ਉਠਾਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਵਰ ਪਲਾਂਟਾਂ ਵਿੱਚ ਕੋਲੇ ਦੇ ਭੰਡਾਰ ਖ਼ਤਮ ਹੋ ਗਏ ਹਨ। ਕਾਂਗਰਸ ਨੇਤਾ ਨੇ ਟਵੀਟ ਕੀਤਾ, ‘ਅੱਠ ਸਾਲਾਂ ‘ਚ ਵੱਡੀਆਂ-ਵੱਡੀਆਂ ਗੱਲਾਂ ਕਰਨ ਦਾ ਨਤੀਜਾ ਹੈ ਕਿ ਸਿਰਫ਼ ਅੱਠ ਦਿਨਾਂ ਦੇ ਕੋਲਾ ਭੰਡਾਰ ਬਚੇ ਹਨ। ਮੋਦੀ ਜੀ, ਮੰਦੀ ਨੇੜੇ ਹੈ। ਬਿਜਲੀ ਕੱਟਾਂ ਕਾਰਨ ਛੋਟੇ ਉਦਯੋਗ ਮਰ ਜਾਣਗੇ, ਜਿਸ ਨਾਲ ਹੋਰ ਨੌਕਰੀਆਂ ਚਲੀਆਂ ਜਾਣਗੀਆਂ। ਨਫ਼ਰਤ ਦੇ ਬੁਲਡੋਜ਼ਰ ਬੰਦ ਕਰੋ, ਬਿਜਲੀ ਘਰ ਚਾਲੂ ਕਰੋ।