ਵਾਰੰਗਲ, 8 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਿਲੰਗਾਨਾ ’ਚ ਕਰੀਬ 6100 ਕਰੋੜ ਰੁਪਏ ਦੇ ਕਈ ਮਹੱਤਵਪੂਰਨ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਕਿਹਾ ਕਿ 21ਵੀਂ ਸਦੀ ਦੇ ਇਸ ਤੀਜੇ ਦਹਾਕੇ ਦੇ ਹਰ ਪਲ ਦਾ ਪੂਰਾ ਉਪਯੋਗ ਕੀਤਾ ਜਾਣਾ ਹੈ ਤਾਂ ਜੋ ਦੇਸ਼ ਦਾ ਕੋਈ ਹਿੱਸਾ ਤੇਜ਼ ਵਿਕਾਸ ਦੀ ਦੌੜ ਵਿੱਚ ਪਿੱਛੇ ਨਾ ਰਹੇ। ਇਸ ਮੌਕੇ ਸਮਾਗਮ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣ ਗਿਆ ਹੈ ਤਾਂ ਇਸ ‘ਚ ਤਿਲੰਗਾਨਾ ਦੇ ਲੋਕਾਂ ਦੀ ਵੱਡੀ ਭੂਮਿਕਾ ਹੈ।