ਨਵੀਂ ਦਿੱਲੀ, 13 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੀਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰੈਲਾ ਅਮੋਲੋ ਓਡਿੰਗਾ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਕੀਨੀਆ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ।
ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵੱਲੋਂ ਇੱਕ ਬਿਆਨ ’ਚ ਕਿਹਾ ਗਿਆ ਕਿ ਨਿੱਜੀ ਦੌਰੇ ’ਤੇ ਭਾਰਤ ਆਏ ਓਡਿੰਗਾ ਨੇ ਮੋਦੀ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਲਗਪਗ ਸਾਢੇ ਤਿੰਨ ਸਾਲਾਂ ਮਗਰੋਂ ਕੀਨਿਆਈ ਨੇਤਾ ਨਾਲ ਮਿਲਣ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਬਿਆਨ ਮੁਤਾਬਕ ਦੋਵਾਂ ਨੇਤਾਵਾਂ ਵਿਚਾਲੇ ਦੋਸਤਾਨਾ ਸਬੰਧ ਹਨ। ਮੋਦੀ ਨੇ ਭਾਰਤ ਅਤੇ ਕੀਨੀਆ ਵਿੱਚ 2018 ਤੋਂ ਬਾਅਦ ਓਡਿੰਗਾ ਨਾਲ ਆਪਣੀਆਂ ਕਈ ਮੁਲਾਕਾਤਾਂ ਦੇ ਨਾਲ 2009 ਅਤੇ 2012 ਵਿੱਚ ‘ਵਾਈਬਰੈਂਟ ਗੁਜਰਾਤ ਸੰਮੇਲਨ’ ਨੂੰ ਉਨ੍ਹਾਂ ਵੱਲੋਂ ਦਿੱਤੇ ਗਏ ਸਮਰਥਨ ਨੂੰ ਯਾਦ ਕੀਤਾ। ਪੀਐੱਮਓ ਨੇ ਕਿਹਾ ਦੋਵਾਂ ਨੇਤਾਵਾਂ ਨੇ ਆਪਸੀ ਹਿੱਤਾਂ ਦੇ ਕਈ ਹੋਰ ਮੁੱਦਿਆਂ ’ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ-ਕੀਨੀਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ ਕੀਤੀ। ਉਨ੍ਹਾਂ ਨੇ ਓਡਿੰਗਾ ਨੂੰ ਉਨ੍ਹਾਂ ਦੀ ਚੰਗੀ ਸਿਹਤ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਜ਼ਿਕਰਯੋਗ ਹੈ ਕਿ ਓਡਿੰਗਾ 2018 ਤੋਂ 2103 ਤੱਕ ਕੀਨੀਆ ਦੇ ਪ੍ਰਧਾਨ ਮੰਤਰੀ ਰਹੇ ਸਨ। -ਪੀਟੀਆਈ