ਨਵੀਂ ਦਿੱਲੀ, 28 ਜਨਵਰੀ
ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਦੀ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਲਾਲਾ ਲਾਜਪਤ ਰਾਏ ਜੀ ਵੱਲੋਂ ਆਜ਼ਾਦੀ ਸੰਘਰਸ਼ ’ਚ ਪਾਇਆ ਗਿਆ ਯੋਗਦਾਨ ਅਭੁੱਲ ਹੈ ਅਤੇ ਉਹ ਹਰ ਉਮਰ ਦੇ ਵਿਅਕਤੀ ਨੂੰ ਪ੍ਰੇਰਣਾ ਦਿੰਦਾ ਹੈ। ਪੰਜਾਬ ਕੇਸਰੀ ਵਜੋਂ ਜਾਣੇ ਜਾਂਦੇ ਲਾਲਾ ਲਾਜਪਤ ਰਾਏ ਦਾ ਜਨਮ 1865 ’ਚ ਪੰਜਾਬ ਦੇ ਪਿੰਡ ਢੁੱਡੀਕੇ ’ਚ ਹੋਇਆ ਸੀ ਅਤੇ ਸਾਈਮਨ ਕਮਿਸ਼ਨ ਦੇ ਵਿਰੋਧ ਦੌਰਾਨ ਡਾਂਗਾਂ ਵਰ੍ਹਨ ਕਾਰਨ ਉਹ ਸ਼ਹੀਦ ਹੋ ਗਏ ਸਨ।
-ਪੀਟੀਆਈ