ਨਵੀਂ ਦਿੱਲੀ, 17 ਸਤੰਬਰ
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਲਿਆਂਦੇ ਚੀਤੇ ਛੱਡ ਜਾਣ ਤੋਂ ਬਾਅਦ ਅੱਜ ਦੋਸ਼ ਲਗਾਇਆ ਕਿ ਕੌਮੀ ਮੁੱਦਿਆਂ ਨੂੰ ਦਬਾਉਣ ਅਤੇ ‘ਭਾਰਤ ਜੋੜੋ ਯਾਤਰਾ’ ਤੋਂ ਧਿਆਨ ਭਟਕਾਉਣ ਲਈ ਇਹ ਸਾਰਾ ਤਮਾਸ਼ਾ ਖੜ੍ਹਾ ਕੀਤਾ ਗਿਆ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਸ਼ਾਸਨ ਵਿੱਚ ਲਗਾਤਾਰਤਾ ਨੂੰ ਸ਼ਾਇਦ ਹੀ ਕਦੇ ਸਵੀਵਾਰ ਕਰਦੇ ਹਨ। ਚੀਤਾ ਪ੍ਰਾਜੈਕਟ ਲਈ 25 ਅਪਰੈਲ, 2010 ਨੂੰ ਕੈਪਟਾਊਨ ਦੀ ਮੇਰੀ ਯਾਤਰਾ ਦਾ ਜ਼ਿਕਰ ਤੱਕ ਨਾ ਹੋਣਾ ਇਸ ਦੀ ਤਾਜ਼ਾ ਉਦਹਾਰਨ ਹੈ। ਅੱਜ ਪ੍ਰਧਾਨ ਮੰਤਰੀ ਨੇ ਬੇਵਜ੍ਹਾ ਦਾ ਤਮਾਸ਼ਾ ਖੜ੍ਹਾ ਕੀਤਾ। ਇਹ ਕੌਮੀ ਮੁੱਦਿਆਂ ਨੂੰ ਦਬਾਉਣ ਅਤੇ ਭਾਰਤ ਜੋੜੋ ਯਾਤਰਾ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।’’ -ਪੀਟੀਆਈ