ਪ੍ਰਿਆਗਰਾਜ (ਯੂਪੀ), 21 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਵੈ-ਸਹਾਇਤਾ ਗਰੁੱਪਾਂ ਦੇ ਬੈਂਕ ਖਾਤਿਆਂ ਵਿੱਚ 1,000 ਕਰੋੜ ਰੁਪਏ ਪਾਏ ਹਨ ਤਾਂ ਕਿ 16 ਲੱਖ ਔਰਤਾਂ ਨੂੰ ਲਾਭ ਮਿਲ ਸਕੇ। ਇਹ ਰਾਸ਼ੀ ਦੀਨਦਿਆਲ ਅੰਤੋਦਿਆ ਯੋਜਨਾ-ਕੌਮੀ ਪੇਂਡੂ ਰੋਜ਼ੀ-ਰੋਟੀ ਮਿਸ਼ਨ ਤਹਿਤ ਟਰਾਂਸਫਰ ਕੀਤੀ ਗਈ ਹੈ। ਇਸ ਸਬੰਧ ਵਿੱਚ ਕਰਵਾਏ ਗਏ ਸਮਾਗਮ ਵਿੱਚ ਦੋ ਲੱਖ ਔਰਤਾਂ ਨੇ ਭਾਗ ਲਿਆ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਸ੍ਰੀ ਮੋਦੀ ਨੇ ਮੁੱਖ ਮੰਤਰੀ ਕੰਨਿਆ ਭਲਾਈ ਸਕੀਮ ਤਹਿਤ 20 ਕਰੋੜ ਤੋਂ ਵੱਧ ਰਾਸ਼ੀ ਰਿਲੀਜ਼ ਕੀਤੀ। -ਪੀਟੀਆਈ