ਅਹਿਮਦਾਬਾਦ, 28 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਵਾਇਰਸ ਟੀਕੇ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਤਿੰਨ ਸ਼ਹਿਰਾਂ ਦੇ ਦੌਰੇ ਦੀ ਸ਼ੁਰੂਆਤ ਕੀਤੀ। ਉਹ ਪਹਿਲਾਂ ਅਹਿਮਦਾਬਾਦ ਨੇੜੇ ਫਾਰਮਾਸਿਊਟੀਕਲ ਕੰਪਨੀ ਜ਼ੈਡਸ ਕੈਡਿਲਾ ਦੀ ਪ੍ਰੋਡਕਸ਼ਨ ਯੂਨਿਟ ਵਿਚ ਗਏ। ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਜ਼ੈਡਸ ਕੈਡਿਲਾ ਦੇ ਚਾਂਗੋਦਰ ਉਦਯੋਗਿਕ ਖੇਤਰ ਵਿਚ ਸਥਿਤ ਖੋਜ ਕੇਂਦਰ ਵਿਖੇ ਟੀਕੇ ਦੇ ਵਿਕਾਸ ਦੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ। ਇਸ ਸਮੇਂ ਦੌਰਾਨ ਮੋਦੀ ਨੇ ਪੀਪੀਈ ਕਿੱਟ ਪਾਈ ਹੋਈ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੈਦਰਾਬਾਦ ਵਿੱਚ ਕੋਵਿਡ ਵੈਕਸੀਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਭਾਰਤ ਬਾਇਓਟੈੱਕ ਵਿੱਚ ਪੁੱਜੇ ਤੇ ਇਸ ਕੰਮ ਨਾਲ ਜੁੜੇ ਵਿਗਿਆਨੀਆਂ ਨਾਲ ਗੱਲਬਾਤ ਕੀਤੀ