ਦੇਹਰਾਦੂਨ/ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਤਰਾਖੰਡ ਸਰਕਾਰ ਨੂੰ ਕਿਹਾ ਕਿ ਬਦਰੀਨਾਥ ਧਾਮ ਨੂੰ ‘ਸਮਾਰਟ ਸਿਟੀ’ ਵਜੋਂ ਵਿਕਸਿਤ ਕੀਤਾ ਜਾਵੇ। ਇਸ ਦੀਆਂ ਮਿਥਿਹਾਸਕ ਤੇ ਰੂਹਾਨੀ ਵਿਸ਼ੇਸ਼ਤਾਵਾਂ ਨੂੰ ਜ਼ਰੂਰ ਬਰਕਰਾਰ ਰੱਖਿਆ ਜਾਵੇ। ਮੋਦੀ ਨੇ ਰਾਜ ਸਰਕਾਰ ਦੀ ਇਕ ਯੋਜਨਾ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਦੇਖਿਆ। ਇਸ ਤਹਿਤ ਮੰਦਰ ਤੇ ਆਲੇ-ਦੁਆਲੇ ਦੇ ਸੁੰਦਰੀਕਰਨ ਬਾਰੇ ਰਿਪੋਰਟ ਪੇਸ਼ ਕੀਤੀ ਗਈ। ਪੰਜ ਸਾਲ ਚੱਲਣ ਵਾਲੇ ਪ੍ਰਾਜੈਕਟ ਉਤੇ 424 ਕਰੋੜ ਰੁਪਏ ਖ਼ਰਚਾ ਆਵੇਗਾ। ਪ੍ਰਧਾਨ ਮੰਤਰੀ ਨੇ ਕੇਦਾਰਨਾਥ ਧਾਮ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ। -ਪੀਟੀਆਈ