Very adorable complaint. Have directed the school education department to come out with a policy within 48 hours to lighten burden of homework on school kids. Childhood innocence is gift of God and their days should be lively, full of joy and bliss. https://t.co/8H6rWEGlDa
— Office of LG J&K (@OfficeOfLGJandK) May 31, 2021
ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 1 ਜੂਨ
ਇਕ ਛੇ ਸਾਲਾ ਬੱਚੀ ਨੇ 45 ਸਕਿੰਟਾਂ ਦੀ ਵੀਡੀਓ ਜ਼ਰੀਏ ਆਨਲਾਈਨ ਕਲਾਸਾਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ‘ਛੋਟੇ ਬੱਚੋਂ ਕੋ ਇਤਨਾ ਕਾਮ ਕਿਉਂ ਦੇਤੇ ਹੋ।’ ਸ੍ਰੀ ਮੋਦੀ ਨੇ ਭਾਵੇਂ ਇਸ ਵੀਡੀਓ ਦਾ ਅਜੇ ਨੋਟਿਸ ਨਹੀਂ ਲਿਆ, ਪਰ ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਛੇ ਸਾਲਾ ਬੱਚੀ ਵੱਲੋਂ ‘ਹੋਮ ਵਰਕ ਦੀ ਭਾਰੀ ਪੰਡ’ ਸਬੰਧੀ ਕੀਤੀ ਸ਼ਿਕਾਇਤ ਵੱਲ ਧਿਆਨ ਧਰਦਿਆਂ ਸਕੂਲ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਸਕੂਲ ਦੇ ਬੱਚਿਆਂ ’ਤੇ ਹੋਮਵਰਕ ਦੇ ਵਧਦੇ ਬੋਝ ਨੂੰ ਕੁਝ ਹੌਲਾ ਕਰਨ ਲਈ 48 ਘੰਟਿਆਂ ਅੰਦਰ ਕੋਈ ਪਾਲਿਸੀ ਤਿਆਰ ਕਰਨ। ਸਿਨਹਾ ਨੇ ਕਿਹਾ ਕਿ ਬਚਪਨ ਦੀ ਮਾਸੂਮੀਅਤ ਰੱਬ ਵੱਲੋਂ ਦਿੱਤਾ ਤੋਹਫ਼ਾ ਹੈ ਤੇ ਇਹ ਦਿਨ ਆਨੰਦਮਈ, ਮਸਤੀ ਵਾਲੇ ਤੇ ਆਤਮਿਕ ਸੁਖ ਵਾਲੇ ਹੋਣੇ ਚਾਹੀਦੇ ਹਨ। ਕਾਬਿਲੇਗੌਰ ਹੈ ਕਿ ਛੇ ਸਾਲਾ ਦੀ ਬੱਚੀ ਨੇ 45 ਸਕਿੰਟਾਂ ਦੀ ਵੀਡੀਓ ਕਲਿੱਪ ਵਿੱਚ ਆਨਲਾਈਨ ਕਲਾਸਾਂ ਰਾਹੀਂ ਵਿਦਿਆਰਥੀਆਂ ਨੂੰ ਮਿਲਦੇ ਮਨਾਮੂਹੀ ਹੋਮਵਰਕ ਬਾਰੇ ਸ਼ਿਕਾਇਤ ਕੀਤੀ ਸੀ। ਵੀਡੀਓ ਵਿੱਚ ਇਹ ਬੱਚੀ ਆਖਦੀ ਹੈ ਕਿ ਉਹਦੀਆਂ ਕਲਾਸ ਸਵੇਰੇ 10 ਵਜੇ ਸ਼ੁਰੂ ਹੋ ਕੇ ਬਾਅਦ ਦੁਪਹਿਰ 2 ਵਜੇ ਤੱਕ ਚਲਦੀਆਂ ਹਨ। ਅੰਗਰੇਜ਼ੀ, ਗਣਿਤ, ਉਰਦੂ ਤੇ ਈਵੀਐੱਸ ਅਤੇ ਮਗਰੋਂ ਕੰਪਿਊਟਰ ਦੀ ਵੀ ਕਲਾਸ ਹੁੰਦੀ ਹੈ। ਛੋਟੇ ਬੱਚੋਂ ਕੋ ਇਤਨਾ ਕਾਮ ਕਿਉਂ ਦੇਤੇ ਹੋ ਮੋਦੀ ਸਾਬ? ਜਿਹੜੇ ਬੱਚੇ ਵੱਡੇ ਹਨ ਤੇ 7ਵੀਂ ਤੇ 8ਵੀਂ ਵਿੱਚ ਪੜ੍ਹਦੇ ਹਨ, ਉਨ੍ਹਾਂ ਨੂੰ ਵਾਧੂ ਹੋਮਵਰਕ ਦਿੱਤਾ ਜਾਵੇ।’ ਟਵਿੱਟਰ ਦੇ ਬੱਚੀ ਦੇ ਇਸ ਵੀਡੀਓ ਨੂੰ ਇੰਟਰਨੈੱਟ ਦਾ ਸਭ ਤੋਂ ਕਿਊਟ (ਸੋਹਣਾ) ਵੀਡੀਓ ਦੱਸਿਆ ਹੈ।
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd