ਨਵੀਂ ਦਿੱਲੀ, 15 ਜੂਨ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਵੀਵਾਟੈੱਕ’ ਦੇ ਪੰਜਵੇਂ ਐਡੀਸ਼ਨ ਮੌਕੇ ਭਲਕੇ 16 ਜੂਨ ਨੂੰ ਮੁੱਖ ਭਾਸ਼ਣ ਦੇਣਗੇ। ਇਸ ਸਬੰਧੀ ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਸ੍ਰੀ ਮੋਦੀ ਨੂੰ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਗਿਆ ਹੈ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ, ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸੈਂਸ਼ ਤੇ ਕਈ ਹੋਰ ਯੂਰਪੀ ਮੁਲਕਾਂ ਤੋਂ ਮੰਤਰੀ ਤੇ ਐੱਮਪੀ ਮੁੱਖ ਬੁਲਾਰਿਆਂ ਵਿੱਚ ਸ਼ਾਮਲ ਹੋਣਗੇ। ਇਸ ਸਮਾਗਮ ਵਿੱਚ ਕਈ ਵੱਡੇ ਕਾਰਪੋਰੇਟ ਦਿੱਗਜ ਜਿਵੇਂ ਐਪਲ ਦੇ ਸੀਈਓ ਟਿਮ ਕੁੱਕ, ਫੇਸਬੁੱਕ ਦੇ ਮੁਖੀ ਤੇ ਸੀਈਓ ਮਾਰਕ ਜ਼ੁਕਰਬਰਗ ਤੇ ਮਾਈਕਰੋਸੌਫਟ ਦੇ ਮੁਖੀ ਬਰੈਡ ਸਮਿੱਥ ਤੇ ਕਈ ਹੋਰ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ‘ਵੀਵਾਟੈੱਕ’ ਯੂਰਪ ਵਿੱਚ ਕਰਵਾਇਆ ਜਾਣ ਵਾਲਾ ਸਭ ਤੋਂ ਵੱਡਾ ਡਿਜੀਟਲ ਤੇ ਸਟਾਰਟਅਪ ਸਮਾਗਮ ਹੈ ਜੋ ਸਾਲ 2016 ਤੋਂ ਹਰ ਵਰ੍ਹੇ ਪੈਰਿਸ ਵਿੱਚ ਕਰਵਾਇਆ ਜਾ ਹੈ। -ਪੀਟੀਆਈ