ਨਵੀਂ ਦਿੱਲੀ, 5 ਜਨਵਰੀ
ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵੱਲੋਂ ਅੱਜ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਜਨਵਰੀ ਨੂੰ ਵੈਸਟਰਨ ਡੈਡੀਕੇਟਡ ਫਰਾਈਟ ਕੋਰੀਡੋਰ (ਡਬਲਿਊਡੀਐੱਫਸੀ) ਦੇ ਹਿੱਸੇ ਨਿਊ ਰੇਵਾੜੀ-ਨਿਊ ਮਦਰ ਦਾ ਉਦਘਾਟਨ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ। ਪੀਐੱਮਓ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਵੀ ਅਟੇਲੀ-ਨਿਊ ਕਿਸ਼ਨਗੜ੍ਹ ਤੋਂ ਬਿਜਲੀ ਨਾ ਚੱਲਣ ਵਾਲੀ ਵਿਸ਼ਵ ਦੇ ਪਹਿਲੀ 1.5 ਕਿਲੋਮੀਟਰ ਲੰਬੀ ਡਬਲ-ਸਟੇਕ ਕੰਟੇਨਰ ਟਰੇਨ ਨੂੰ ਵੀ ਹਰੀ ਝੰਡੀ ਦਿਖਾਉਣਗੇ। ਡਬਲਿਊਡੀਐੱਫਸੀ) ਦੇ ਹਿੱਸੇ ਨਿਊ ਰੇਵਾੜੀ-ਨਿਊ ਮਦਰ ਦਾ 79 ਕਿਲੋਮੀਟਰ ਹਿੱਸਾ ਹਰਿਆਣਾ ਜਦਕਿ ਲੱਗਪਗ 227 ਕਿਲੋਮੀਟਰ ਹਿੱਸਾ ਰਾਜਸਥਾਨ ’ਚ ਵਿੱਚ ਹੈ। ਇਸ ਵਿੱਚ ਨੌਂ ਨਵੇਂ ਬਣੇ ਸ਼ਟੇਸ਼ਨ ਵੀ ਸ਼ਾਮਲ ਹਨ। -ਏਜੰਸੀ