ਦੇਹਰਾਦੂਨ/ਕੇਦਾਰਨਾਥ, 5 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਗਵਾਨ ਸ਼ਿਵ ਦੇ ਨਿਵਾਸ ਕੇਦਾਰਨਾਥ ਵਿਖੇ ਆਦਿ ਗੁਰੂ ਸ਼ੰਕਰਾਚਾਰੀਆ ਦੀ ਮੂਰਤੀ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮੁੜ ਬਣਾਈ ਸਮਾਧੀ ‘ਤੇ ਮੂਰਤੀ ਸਾਹਮਣੇ ਬੈਠਣ ਦੇ ਅਨੁਭਵ ਨੂੰ ਬਿਆਨ ਨਹੀਂ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ 2013 ਦੇ ਹੜ੍ਹਾਂ ਤੋਂ ਬਾਅਦ ਸਿਰਫ਼ ਤੋਂ ਘੱਟ ਤਾਪਮਾਨ ਵਿੱਚ ਕੇਦਾਰਪੁਰੀ ਵਿੱਚ ਪੁਨਰ ਨਿਰਮਾਣ ਦੇ ਕੰਮ ਦਾ ਸਿਹਰਾ ਬਾਬਾ ਕੇਦਾਰ ਨੂੰ ਦਿੰਦੇ ਹੋਏ ਕਿਹਾ ਕਿ ਇਹ ਦਹਾਕਾ ਉੱਤਰਾਖੰਡ ਦਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇਥੇ ਬੇਮਿਸਾਲ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਚੱਲ ਰਿਹਾ ਹੈ ਅਤੇ ਸਦੀਆਂ ਬਾਅਦ ਉਸ ਦੀ ਸ਼ਾਨ ਬਹਾਲ ਹੋ ਰਹੀ ਹੈ। ਇੱਕ ਚੱਟਾਨ ਨੂੰ ਕੱਟ ਕੇ ਬਣਾਈ ਸ਼ੰਕਰਾਚਾਰੀਆ ਦੀ ਬਾਰਾਂ ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਸ ਦੇ ਸਾਹਮਣੇ ਬੈਠ ਕੇ ਪੂਜਾ ਕੀਤੀ।ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਕੇਦਾਰਨਾਥ ਮੰਦਰ ‘ਚ ਭਗਵਾਨ ਸ਼ਿਵ ਦੀ ਪੂਜਾ ਕੀਤੀ।