ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਾਚੀ ਨਰਮਦਾਬੇਨ ਮੋਦੀ ਦੀ ਇੱਥੇ ਸਿਵਲ ਹਸਪਤਾਲ ਵਿੱਚ ਕਰੋਨਾ ਕਾਰਨ ਮੌਤ ਹੋ ਗਈ। ਨਰਮਦਾਬੇਨ (80) ਆਪਣੇ ਬੱਚਿਆਂ ਨਾਲ ਨਿਊ ਰਣੀਪ ਇਲਾਕੇ ’ਚ ਰਹਿ ਰਹੀ ਸੀ। ਪ੍ਰਧਾਨ ਮੰਤਰੀ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ ਨੇ ਦੱਸਿਆ, ‘ਕਰੋਨਾਵਾਇਰਸ ਲਾਗ ਕਾਰਨ ਤਬੀਅਤ ਵਿਗੜਨ ਕਾਰਨ ਸਾਡੀ ਚਾਚੀ ਨਰਮਦਾਬੇਨ ਨੂੰ ਦਸ ਕੁ ਦਿਨ ਪਹਿਲਾਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਅੱਜ ਹਸਪਤਾਲ ਵਿੱਚ ਆਖ਼ਰੀ ਸਾਹ ਲਏ।’ -ਪੀਟੀਆਈ