ਛਾਪਰਾ (ਬਿਹਾਰ), 1 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇਥੇ ਬਿਹਾਰ ਵਿਧਾਨ ਸਭਾ ਲਈ ਚੋਣ ਪ੍ਰਚਾਰ ਦੌਰਾਨ ਰੈਲੀ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਅੱਜ ਬਿਹਾਰ ਵਿੱਚ ਇੱਕ ਪਾਸੇ ‘ਡਬਲ ਇੰਜਨ’ ਸਰਕਾਰ ਹੈ ਅਤੇ ਦੂਜੇ ਪਾਸੇ ‘ਡਬਲ-ਡਬਲ ਯੁਵਰਾਜ’ ਹਨ ਅਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵਿੱਚ ‘ਡਬਲ-ਡਬਲ ਯੁਵਰਾਜ’ ਦਾ ਜੋ ਹਾਲ ਹੋਇਆ ਹੈ ਉਹੀ ਹਾਲ ਬਿਹਾਰ ਵਿਚ ਹੋਵੇਗਾ ਖਾਸ ਤੌਰ ’ਤੇ ਜੰਗਲ ਰਾਜ ਦੇ ਯੁਵਰਾਜ ਦਾ। ਵਰਨਣਯੋਗ ਹੈ ਕਿ ਯੂਪੀ ਵਿੱਚ ਅਖਿਲੇਸ਼ ਯਾਦਵ ਦੀ ਪਾਰਟੀ ਸਪਾ ਦਾ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਮਾੜਾ ਹਾਲ ਹੋਇਆ ਹੈ ਤੇ ਉਥੇ ਇਹੀ ਹਾਲ ਕਾਂਗਰਸ ਦਾ ਹੈ।