ਕੰਨਿਆਕੁਮਾਰੀ, 1 ਜੂਨ
ਕੰਨਿਆਕੁਮਾਰੀ ‘ਚ ਵਿਵੇਕਾਨੰਦ ਰਾਕ ਮੈਮੋਰੀਅਲ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 45 ਘੰਟੇ ਦਾ ਧਿਆਨ ਸਮਾਂ ਪੂਰਾ ਹੋ ਗਿਆ ਹੈ। ਉਨ੍ਹਾਂ ਦਾ ਅੱਜ ਧਿਆਨ ਦਾ ਤੀਜਾ ਦਿਨ ਸੀ। ਉਹ ਹੁਣ ਬਾਹਰ ਆਉਣਗੇ। ਅੱਜ ਸੂਰਜ ਚੜ੍ਹਨ ਵੇਲੇ ਸ੍ਰੀ ਮੋਦੀ ਨੇ ਸੂਰਜ ਨੂੰ ਅਰਘ ਦਿੱਤਾ ਤੇ ਧਿਆਨ ਮੰਡਪਮ ਦੀ ਪਰਿਕਰਮਾ ਕੀਤੀ।ਉਨ੍ਹਾਂ ਧਿਆਨ ਮੰਡਪਮ ਦੇ ਗਲਿਆਰੇ ‘ਚ ਬੈਠ ਕੇ ਰੁਦਰਾਕਸ਼ ਦੀ ਮਾਲਾ ਦਾ ਜਾਪ ਕੀਤਾ ਤੇ ਸਵਾਮੀ ਵਿਵੇਕਾਨੰਦ ਦੀ ਮੂਰਤੀ ‘ਤੇ ਮੱਥਾ ਟੇਕਿਆ।