ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਤੋਂ 11 ਅਕਤੂਬਰ ਤੱਕ ਲਾਓਸ ਦੀ ਦੋ ਰੋਜ਼ਾ ਯਾਤਰਾ ਕਰਨਗੇ ਅਤੇ ਇਸ ਦੌਰਾਨ ਉਹ 21ਵੇਂ ਆਸਿਆਨ-ਭਾਰਤ ਸਿਖ਼ਰ ਸੰਮੇਲਨ ਤੇ 19ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਲਾਓਸ, ਦੱਖਣੀ-ਪੂਰਬ ਏਸ਼ਿਆਈ ਮੁਲਕਾਂ ਦੇ ਸੰਗਠਨ (ਆਸਿਆਨ) ਦਾ ਮੌਜੂਦਾ ਪ੍ਰਧਾਨ ਦੇਸ਼ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਲਾਓਸ ਦੇ ਆਪਣੇ ਹਮਰੁਤਬਾ ਸੋਨੈਕਸੇ ਸਿਫਾਨਦੋਨ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਮੋਦੀ 10-11 ਅਕਤੂਬਰ ਨੂੰ ਲਾਓਸ ਦੀ ਰਾਜਧਾਨੀ ਵਿਏਂਤਿਆਨੇ ਦਾ ਦੌਰਾ ਕਰਨਗੇ। ਮੰਤਰਾਲੇ ਅਨੁਸਾਰ ਦੋਵਾਂ ਸਿਖ਼ਰ ਸੰਮੇਲਨਾਂ ਦੌਰਾਨ ਮੋਦੀ ਵੱਲੋਂ ਦੁਵੱਲੀਆਂ ਮੀਟਿੰਗਾਂ ਕੀਤੇ ਜਾਣ ਦੀ ਉਮੀਦ ਹੈ। -ਪੀਟੀਆਈ