ਨਵੀਂ ਦਿੱਲੀ, 10 ਫਰਵਰੀ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਾਨ ਵਿੱਚ ਮਿਲੇ ਫੰਡਾਂ ਦੀ ਕਥਿਤ ਨਿੱਜੀ ਕੰਮਾਂ ਲਈ ਵਰਤੋਂ ਕੀਤੇ ਜਾਣ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੱਤਰਕਾਰ ਰਾਣਾ ਅਯੂਬ ਦੇ 1.77 ਕਰੋੜ ਰੁਪਏ ਤੋਂ ਵੱਧ ਦੇ ਫੰਡ ਜ਼ਬਤ ਕਰ ਲਏ ਹਨ। ਏਜੰਸੀ ਨੇ ਕਾਲੇ ਧਨ ਨੂੰ ਸਫ਼ੇਦ ਬਣਾਉਣ ਤੋਂ ਰੋਕਣ ਨਾਲ ਸਬੰਧਤ ਐਕਟ (ਪੀਐੱਮਐੱਲਏ) ਤਹਿਤ ਜਾਰੀ ਆਰਜ਼ੀ ਹੁਕਮਾਂ ਵਿੱਚ ਪੱਤਰਕਾਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਵਾਲੀ ਐੱਫਡੀ ਤੇ ਬੈਂਕ ਬੈਲੈਂਸ ਨੂੰ ਕੇਸ ਨਾਲ ਜੋੜਨ ਦੇ ਹੁਕਮ ਦਿੱਤੇ ਹਨ। ਅਯੂੁਬ ਖਿਲਾਫ਼ ਦਰਜ ਮਨੀ ਲਾਂਡਰਿੰਗ ਕੇਸ ਗਾਜ਼ੀਆਬਾਦ ਪੁਲੀਸ ਵੱਲੋਂ ਪਿਛਲੇ ਸਾਲ ਸਤੰਬਰ ਵਿੱਚ ਦਾਇਰ ਐੱਫਆਈਆਰ ’ਤੇ ਆਧਾਰਿਤ ਹੈ। ਰਾਣਾ ਅਯੂਬ ‘ਗੁਜਰਾਤ ਫਾਈਲਜ਼’ ਕਿਤਾਬ ਨਾਲ ਸੁਰਖੀਆਂ ’ਚ ਆਈ ਸੀ। -ਪੀਟੀਆਈ