ਭੁਬਨੇਸ਼ਵਰ, 13 ਜੂਨ
ਦੱਖਣ-ਪੱਛਮੀ ਮੌਨਸੂਨ ਅੱਜ ਊੜੀਸਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਹੁੰਚ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਮੌਸਮ ਵਿਭਾਗ ਵੱਲੋਂ ਦਿੱਤੀ ਗਈ। ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮੌਨਸੂਨ ਨੇ ਵੀਰਵਾਰ ਨੂੰ ਊੜੀਸਾ ਵਿੱਚ ਦਸਤਕ ਦਿੱਤੀ ਸੀ ਅਤੇ ਸ਼ੁੱਕਰਵਾਰ ਨੂੰ ਛੇ ਜ਼ਿਲ੍ਹਿਆਂ ਬਾੜਗੜ੍ਹ, ਝਰਸੂਗੁਡਾ, ਸੁੰਦਰਗੜ੍ਹ, ਸੰਬਲਪੁਰ, ਕਿਓਨਝਾੜ ਤੇ ਮਯੂਰਭੰਜ ਨੂੰ ਛੱਡ ਕੇ ਬਾਕੀ ਸਾਰੇ ਰਾਜ ਵਿੱਚ ਮੌਨਸੂਨ ਪਹੁੰਚ ਚੁੱਕੀ ਸੀ ਜਿਸ ਕਾਰਨ ਜ਼ਿਆਦਾਤਰ ਖੇਤਰਾਂ ਵਿੱਚ ਮੀਂਹ ਵੀ ਪਿਆ ਸੀ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਗੇ ਵਧਣ ਲਈ ਹਾਲਾਤ ਸੁਖਾਵੇਂ ਹੋਣ ਕਾਰਨ ਦੱਖਣ-ਪੱਛਮੀ ਮੌਨਸੂਨ ਅੱਜ ਊੜੀਸਾ ਦੇ ਬਾਕੀ ਰਹਿੰਦੇ ਹਿੱਸਿਆਂ ਵਿੱਚ ਵੀ ਪਹੁੰਚ ਗਈ ਹੈ ਅਤੇ ਹੁਣ ਰਾਜ ਦੇ ਸਾਰੇ 30 ਜ਼ਿਲ੍ਹਿਆਂ ਵਿੱਚ ਮੌਨਸੂਨ ਪਹੁੰਚ ਚੁੱਕੀ ਹੈ। ਮੌਸਮ ਵਿਭਾਗ ਅਨੁਸਾਰ ਪੂਰਬੀ-ਕੇਂਦਰੀ ਬੰਗਾਲ ਦੀ ਖਾੜੀ ਵਿੱਚ ਘੱਟ ਪ੍ਰੈਸ਼ਰ ਏਰੀਆ ਬਣਨ ਕਾਰਨ ਮੌਨਸੂਨ ਤੇਜ਼ੀ ਨਾਲ ਅੱਗੇ ਵਧੀ ਹੈ। -ਪੀਟੀਆਈ