ਭੁਵਨੇਸ਼ਵਰ, 25 ਅਗਸਤ
ਉੜੀਸਾ ਦੇ ਪੁਰੀ ਜ਼ਿਲ੍ਹੇ ਦੇ ਪਿਪਲੀ ਖੇਤਰ ਵਿੱਚ ਐਵੀਅਨ ਫਲੂ ਜਾਂ ਬਰਡ ਫਲੂ ਦੇ ਐਚ1ਐਨ1 ਦੀ ਲਾਗ ਲੱਗਣ ਦਾ ਪਤਾ ਲੱਗਣ ਤੋਂ ਬਾਅਦ ਪੰਜ ਹਜ਼ਾਰ ਤੋਂ ਵੱਧ ਮੁਰਗੀਆਂ ਨੂੰ ਮਾਰਿਆ ਗਿਆ ਹੈ। ਇਥੇ ਇੱਕ ਪੋਲਟਰੀ ਫਾਰਮ ਵਿੱਚ ਮੁਰਗੀਆਂ ਦੀ ਵੱਡੇ ਪੱਧਰ ’ਤੇ ਮੌਤ ਤੋਂ ਬਾਅਦ ਰਾਜ ਸਰਕਾਰ ਨੇ ਇੱਕ ਵੈਟਰਨਰੀ ਟੀਮ ਭੇਜੀ ਸੀ ਜਿਸ ਨੇ ਨਮੂਨੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਸੀ। ਨਮੂਨੇ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸਰਕਾਰ ਨੇ ਫਾਰਮ ਅਤੇ ਇਲਾਕੇ ਵਿੱਚ ਮੁਰਗੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਰੋਗ ਨਿਯੰਤਰਣ ਵਿਭਾਗ ਦੇ ਵਧੀਕ ਨਿਰਦੇਸ਼ਕ ਜਗਨਨਾਥ ਨੰਦਾ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ 300 ਮੁਰਗੀਆਂ ਨੂੰ ਮਾਰਿਆ ਗਿਆ ਸੀ, ਜਦਕਿ ਐਤਵਾਰ ਨੂੰ 4700 ਤੋਂ ਵੱਧ ਮੁਰਗੀਆਂ ਨੂੰ ਮਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਿਪਲੀ ਵਿੱਚ ਕੁੱਲ 20,000 ਪੰਛੀਆਂ ਨੂੰ ਮਾਰਿਆ ਜਾਵੇਗਾ। -ਪੀਟੀਆਈ