ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਅੱਜ ਕਿਹਾ ਕਿ ਵਿੱਤੀ ਵਰ੍ਹੇ 2021-22 ਲਈ ਹੁਣ ਤੱਕ ਈ-ਫਾਈਲਿੰਗ ਪੋਰਟਲ ਰਾਹੀਂ ਤਿੰਨ ਕਰੋੜ ਤੋਂ ਵੱਧ ਰਿਟਰਨ ਭਰੀਆਂ ਜਾ ਚੁੱਕੀਆਂ ਹਨ। ਵਿਭਾਗ ਨੇ ਟਵੀਟ ਕੀਤਾ, ‘ਮੁਲਾਂਕਣ ਵਰ੍ਹੇ 2022-23 ਲਈ 25 ਜੁਲਾਈ, 2022 ਤੱਕ ਤਿੰਨ ਕਰੋੜ ਤੋਂ ਵੱਧ ਆਮਦਨ ਕਰ ਰਿਟਰਨ ਦਾਖਲ ਕੀਤੇ ਗਏ ਹਨ। ਆਮਦਨ ਕਰ ਰਿਟਰਨ ਭਰਨ ਲਈ ਆਖਰੀ ਤਾਰੀਕ 31 ਜੁਲਾਈ 2022 ਹੈ।’ ਵਿਭਾਗ ਨੇ ਕਿਹਾ ਕਿ ਜਿਨ੍ਹਾਂ ਨੇ ਹੁਣ ਤੱਕ ਰਿਟਰਨ ਨਹੀਂ ਭਰੀ ਉਹ ਜਲਦੀ ਰਿਟਰਨ ਭਰ ਦੇਣ। -ਪੀਟੀਆਈ