ਨਵੀਂ ਦਿੱਲੀ, 19 ਜਨਵਰੀ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕਿਹਾ ਕਿ 29 ਜਨਵਰੀ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਤੋਂ ਪਹਿਲਾਂ ਹਰ ਸੰਸਦ ਮੈਂਬਰ ਨੂੰ ਕੋਵਿਡ-19 ਟੈਸਟ ਜ਼ਰੂਰੀ ਕਰਵਾਉਣ ਲਈ ਕਿਹਾ ਗਿਆ ਹੈ। ਇਸ ਲਈ ਸੰਸਦ ਦੇ ਖੇਤਰ ਵਿਚ 27 ਜਨਵਰੀ ਤੋਂ ਇੰਤਜ਼ਾਮ ਕੀਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਦ ਵਿਚ ਸਮਾਜਿਕ ਦੂਰੀ ਤੇ ਕਰੋਨਾ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ।-ਪੀਟੀਆਈ