ਨਵੀਂ ਦਿੱਲੀ, 10 ਦਸੰਬਰ
ਅਰਬਪਤੀ ਮੁਕੇਸ਼ ਅੰਬਾਨੀ ਵੀਰਵਾਰ ਨੂੰ ਦਾਦਾ ਬਣ ਗਏ। ਉਨ੍ਹਾਂ ਦੇ ਵੱਡੇ ਪੁੱਤਰ ਦੇ ਘਰ ਬੇਟਾ ਹੋਇਆ ਹੈ। ਅੰਬਾਨੀ ਪਰਿਵਾਰ ਦੇ ਬੁਲਾਰੇ ਨੇ ਕਿਹਾ, ” ਸ਼ਲੋਕਾ ਅਤੇ ਆਕਾਸ਼ ਅੰਬਾਨੀ ਅੱਜ ਮੁੰਬਈ ‘ਚ ਬੱਚੇ ਦੇ ਮਾਂ-ਪਿਓ ਬਣ ਗਏ। ਆਕਾਸ਼ ਨੇ ਮਾਰਚ 2019 ਵਿੱਚ ਰੱਸਲ ਮਹਿਤਾ ਦੀ ਧੀ ਸ਼ਲੋਕਾ ਨਾਲ ਵਿਆਹ ਕਰਵਾ ਲਿਆ ਸੀ। 63 ਸਾਲਾ ਅੰਬਾਨੀ ਅਤੇ ਉਸ ਦੀ ਪਤਨੀ ਨੀਤਾ ਦੇ ਤਿੰਨ ਬੱਚੇ ਹਨ।