ਕੋਲਕਾਤਾ: ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਹਾਲ ਹੀ ’ਚ ਤ੍ਰਿਣਾਮੂਲ ਕਾਂਗਰਸ ’ਚ ਵਾਪਸ ਆਏ ਸੀਨੀਅਰ ਆਗੂ ਮੁਕੁਲ ਰੌਇ ਨੂੰ ਅੱਜ ਵਿਧਾਨ ਸਭਾ ਦੇ ਪ੍ਰਧਾਨ ਬਿਮਾਨ ਬੈਨਰਜੀ ਨੇ ਪੀਏਸੀ (ਲੋਕ ਲੇਖਾ ਕਮੇਟੀ) ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਫ਼ੈਸਲੇ ਖ਼ਿਲਾਫ਼ ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਦੀ ਅਗਵਾਈ ਹੇਠ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਵਾਕਆਊਟ ਕਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਨਿਯਮਾਂ ਅਨੁਸਾਰ ਆਮ ਤੌਰ ’ਤੇ ਵਿਰੋਧੀ ਵਿਧਾਇਕ ਨੂੰ ਪੀਏਸੀ ਦਾ ਪ੍ਰਧਾਨ ਚੁਣਿਆ ਜਾਂਦਾ ਹੈ ਪਰ ਟੀਐੱਮਸੀ ਨੇ ਨਿਯਮਾਂ ਦੀ ਦੁਰਵਰਤੋਂ ਕਰਦਿਆਂ ਰੌਇ ਨੂੰ ਪ੍ਰਧਾਨ ਬਣਵਾਇਆ ਹੈ। -ਪੀਟੀਆਈ