ਕੋਲਕਾਤਾ, 16 ਜੁਲਾਈ
ਕ੍ਰਿਸ਼ਨਗਰ ਉੱਤਰ ਹਲਕੇ ਤੋਂ ਵਿਧਾਇਕ ਮੁਕੁਲ ਰੌਏ ਨੇ ਪੱਛਮੀ ਬੰਗਾਲ ਅਸੈਂਬਲੀ ਦੀ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਭਾਜਪਾ ਦੀ ਟਿਕਟ ’ਤੇ ਅਸੈਂਬਲੀ ਚੋਣ ਜਿੱਤਣ ਵਾਲੇ ਰੌਏ ਮਗਰੋਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਰੌਏ ਨੂੰ 9 ਜੁਲਾਈ ਨੂੰ ਪੀਏਸੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਰੌਏ ਦੀ ਨਿਯੁਕਤੀ ਦਾ ਵਿਰੋਧ ਕਰਦਿਆਂ ਅੱਠ ਭਾਜਪਾ ਵਿਧਾਇਕਾਂ ਨੇ ਮੰਗਲਵਾਰ ਨੂੰ ਅਸੈਂਬਲੀ ਦੀਆਂ ਵੱਖ ਵੱਖ ਕਮੇਟੀਆਂ ’ਚੋਂ ਅਸਤੀਫੇ ਦੇ ਦਿੱਤੇ ਸਨ।