ਗੁਰੂਗ੍ਰਾਮ: ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਅਮ ਸਿੰਘ ਯਾਦਵ ਦੀ ਪਤਨੀ ਸਾਧਨਾ ਗੁਪਤਾ ਯਾਦਵ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਸਾਹ ਲੈਣ ’ਚ ਆ ਰਹੀ ਮੁਸ਼ਕਲ ਮਗਰੋਂ ਪਹਿਲਾਂ ਉਨ੍ਹਾਂ ਨੂੰ ਲਖਨਊ ਦੇ ਮੇਦਾਂਤਾ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਜਦੋਂ ਸਿਹਤ ਹੋਰ ਵਿਗੜਨ ਲੱਗੀ ਤਾਂ ਉਨ੍ਹਾਂ ਨੂੰ ਗੁਰੂਗ੍ਰਾਮ ਲਿਆਂਦਾ ਗਿਆ। -ਆਈਏਐੱਨਐੱਸ