ਮੁੰਬਈ, 1 ਦਸੰਬਰ
ਇਥੋਂ ਦੇ ਹਵਾਈ ਅੱਡੇ ਦੇ ਟਰਮੀਨਲ ਦੋ ਦਾ ਸਿਸਟਮ ਠੱਪ ਹੋ ਗਿਆ ਹੈ ਜਿਸ ਨਾਲ ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਇਹ ਜਾਣਕਾਰੀ ਮਿਲੀ ਹੈ ਕਿ ਸਿਸਟਮ ਠੱਪ ਹੋਣ ਕਾਰਨ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਤੇ ਯਾਤਰੀ ਚੈਕ ਇਨ ਕਰਨ ਲਈ ਇੰਤਜ਼ਾਰ ਕਰ ਰਹੇ ਹਨ। ਇਥੋਂ ਦਾ ਸੀਆਈਟੀਏ ਸਿਸਟਮ ਡਾਊਨ ਹੋ ਗਿਆ ਹੈ ਤੇ ਸਰਵਰ ਆਦਿ ਤੋਂ ਇਲਾਵਾ ਹੋਰ ਕੰਮ ਸੀਆਈਟੀਏ ਨਾਲ ਹੀ ਹੁੰਦੇ ਹਨ।
ਮੁੰਬਈ ਹਵਾਈ ਅੱਡੇ ਦੇ ਟਰਮੀਨਲ ਦੋ ਦੇ ਸਿਸਟਮ ਨੂੰ ਠੀਕ ਕਰ ਲਿਆ ਗਿਆ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਇਹ ਸੇਵਾ 40 ਮਿੰਟ ਠੱਪ ਰਹੀ। ਇਸ ਵੇਲੇ ਵੀ ਹਵਾਈ ਅੱਡੇ ‘ਤੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਹਵਾਈ ਅੱਡਾ ਅਧਿਕਾਰੀ ਨੇ ਟਵੀਟ ਕਰ ਕੇ ਸੇਵਾਵਾਂ ਠੱਪ ਹੋਣ ਦੀ ਪੁਸ਼ਟੀ ਕੀਤੀ ਪਰ ਨਾਲ ਹੀ ਕਿਹਾ ਕਿ ਹਵਾਈ ਅੱਡੇ ਦੇ ਸਟਾਫ ਨੇ ਕੰਪਿਊਟਰਾਂ ਦੀ ਥਾਂ ਹੱਥੀਂ ਕੰਮ ਕਰ ਕੇ ਯਾਤਰੀਆਂ ਨੂੰ ਅੱਗੇ ਭੇਜਿਆ ਪਰ ਇਹ ਸੇਵਾ ਹੁਣ ਬਹਾਲ ਹੋ ਗਈ ਹੈ।