ਮੁੰਬਈ, 15 ਅਪਰੈਲ
ਇਥੋਂ ਦੇ ਮਾਟੂੰਗਾ ਵਿੱਚ ਪੁਡੂਚੇਰੀ ਐਕਸਪ੍ਰੈਸ ਦੇ ਤਿੰਨ ਡੱਬੇ ਪਟੜੀ ਤੋਂ ਲਥ ਗਏ ਹਨ। ਜਾਣਕਾਰੀ ਅਨੁਸਾਰ ਮਾਟੂੰਗਾ ਰੇਲਵੇ ਸਟੇਸ਼ਨ ’ਤੇ ਦਾਦਰ ਪੁਡੂਚੇਰੀ ਐਕਸਪ੍ਰੈਸ ਤੇ ਗਦਕ ਐਕਸਪ੍ਰੈਸ ਇਕ ਹੀ ਰੇਲਵੇ ਲਾਈਨ ’ਤੇ ਆ ਕੇ ਟਕਰਾ ਗਈਆਂ। ਇਸ ਦੌਰਾਨ ਪੁਡੂਚੇਰੀ ਐਕਸਪ੍ਰੈਸ ਦੇ ਤਿੰਨ ਡੱਬੇ ਪਟੜੀ ਤੋਂ ਲੱਥ ਗਏ। ਇਸ ਟੱਕਰ ਕਾਰਨ ਓਵਰਹੈਡ ਤਾਰ ਟੁੱਟ ਗਈ ਜਿਸ ਕਾਰਨ ਵੱਡਾ ਧਮਾਕਾ ਹੋਇਆ। ਰੇਲਵੇ ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।