ਮੁੰਬਈ: ਮੁੰਬਈ ਦੇ ਬੋਰੀਵਲੀ ਵਿੱਚ ਅੱਜ ਦੁਪਹਿਰ ਸਮੇਂ ਅੱਠ ਮੰਜ਼ਿਲਾਂ ਰਿਹਾਇਸ਼ੀ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਇੱਕ ਫਲੈਟ ਵਿੱਚ ਅੱਗ ਲੱਗਣ ਕਾਰਨ ਅੱਠ ਸਾਲਾ ਲੜਕੇ ਸਣੇ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਝੁਲਸ ਗਏ। ਸਥਾਨਕ ਅਧਿਕਾਰੀਆਂ ਅਨੁਸਾਰ ਵੀਣਾ ਸੰਤੂ ਕੋਅਪਰੇਟਿਵ ਹਾਊਸਿੰਗ ਸੁਸਾਇਟੀ ਦੀ ਪਹਿਲੀ ਮੰਜ਼ਿਲ ਦੇ ਫਲੈਟ ਵਿੱਚ ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਅੱਗ ਲੱਗੀ ਅਤੇ ਉਸ ਮੰਜ਼ਿਲ ’ਤੇ ਹੋਰ ਘਰਾਂ ਦੇ ਨਾਲ ਬਿਜਲੀ ਦੀਆਂ ਤਾਰਾਂ ਤੱਕ ਫ਼ੈਲ ਗਈ। ਸੂਚਨਾ ਮਿਲਣ ਮਗਰੋਂ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ’ਤੇ ਪੁੱਜੀਆਂ। ਇਸ ਦੌਰਾਨ ਅੱਗ ਵਿੱਚ ਝੁਲਸੇ ਪੰਜ ਜਣਿਆਂ ਨੂੰ ਨੇੜਲੇ ਸ਼ਤਾਬਦੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਗਲੋਰੀ ਵਾਲਫੈਟੀ (43) ਅਤੇ ਜੋਸੂ ਜੇਮਜ਼ ਰਾਬਰਟ (8) ਨੂੰ ਮ੍ਰਿਤਕ ਕਰਾਰ ਦਿੱਤਾ, ਜਦਕਿ ਜ਼ਖ਼ਮੀ ਲਛਮੀ ਬੂਰਾ (40), ਰਾਜੇਸ਼ਵਰੀ ਭਰਤਰੇ (24) ਅਤੇ ਰੰਜਨ ਸੁਬੋਧ ਸ਼ਾਹ (76) ਦਾ ਇਲਾਜ ਜਾਰੀ ਹੈ। -ਪੀਟੀਆਈ