ਚੰਡੀਗੜ੍ਹ, 28 ਨਵੰਬਰਹ
ਰਿਆਣਾ ਪੁਲੀਸ ਨੇ 26 ਸਾਲਾ ਕਿਸਾਨ ਨਵਦੀਪ ਸਿੰਘ ’ਤੇ ਇਰਾਦ-ਏ-ਕਤਲ ਦਾ ਮਾਮਲਾ ਦਰਜ ਕੀਤਾ ਹੈ। ਨਵਦੀਪ ਨੇ ਬੀਤੇ ਦਿਨ ਦਿੱਲੀ ਵੱਧ ਵਧਦੇ ਸਮੇਂ ਪੁਲੀਸ ਵੱਲੋਂ ਕਿਸਾਨਾਂ ਵੱਲ ਚਲਾਈਆਂ ਜਾ ਰਹੀਆਂ ਜਲ ਤੋਪਾਂ ਨੂੰ ਟੈਂਕਰ ’ਤੇ ਚੜ੍ਹ ਕੇ ਬੰਦ ਕਰ ਦਿੱਤਾ ਸੀ। ਉਸ ਦੀ ਦਲੇਰੀ ਨੂੰ ਦਰਸਾਉਂਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤੇ ਲੋਕਾਂ ਨੂੰ ਨੌਜਵਾਨ ਨੂੰ ਰੱਜ ਕੇ ਸਰਾਹਿਆ। 2015 ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਨਵਦੀਪ ਆਪਣੇ ਪਿਤਾ ਜੈ ਸਿੰਘ ਜਲਬੇੜਾ ਨਾਲ ਖੇਤੀ ਕਰਨ ਲੱਗਿਆ ਸੀ। ਨਵਦੀਪ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਨਾਮ ਸਿੰਘ ਦਾ ਨਾਮ ਵੀ ਕੇਸ ਵਿੱਚ ਹੈ।