ਮਾਂਡਿਆ (ਕਰਨਾਟਕ), 7 ਅਪਰੈਲ
ਅਲ-ਕਾਇਦਾ ਦੇ ਮੁਖੀ ਅਯਮਨ ਅਲ ਜ਼ਵਾਹਿਰੀ ਵੱਲੋਂ ਜਾਰੀ ਕੀਤੇ ਵੀਡੀਓ ਬਿਆਨ ਵਿੱਚ ਹਿਜਾਬ ਖਾਤਰ ਆਵਾਜ਼ ਉਠਾਉਣ ਵਾਲੀ ਕਰਨਾਟਕ ਕਾਲਜ ਦੀ ਵਿਦਿਆਰਥਣ ਮੁਸਕਾਨ ਖ਼ਾਨ ਦੀ ਤਾਰੀਫ ਕਰਨ ਤੇ ਭਾਰਤ ਦੀ ਆਲੋਚਨਾ ਕਰਨ ਤੋਂ ਬਾਅਦ ਲੜਕੀ ਦੇ ਪਿਤਾ ਨੇ ਅਤਿਵਾਦੀ ਸੰਗਠਨ ਦੇ ਨੇਤਾ ਦੀਆਂ ਟਿੱਪਣੀਆਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਅਤੇ ਉਸ ਦਾ ਪਰਿਵਾਰ ਭਾਰਤ ਵਿੱਚ ਸ਼ਾਂਤੀ ਨਾਲ ਰਹਿ ਰਿਹਾ ਹੈ।
ਲੜਕੀ ਤੇ ਪਿਤਾ ਮੁਹੰਮਦ ਹੁਸੈਨ ਖ਼ਾਨ ਨੇ ਕਿਹਾ,‘ ਅਸੀਂ ਵੀਡੀਓ ਬਾਰੇ ਕੁਝ ਨਹੀਂ ਜਾਣਦੇ, ਸਾਨੂੰ ਨਹੀਂ ਪਤਾ ਕਿ ਵੀਡੀਓ ਵਾਲਾ ਕੌਣ ਹੈ। ਮੈਂ ਅੱਜ ਪਹਿਲੀ ਵਾਰ ਉਸ ਨੂੰ ਦੇਖਿਆ। ਉਸ ਨੇ ਅਰਬੀ ਵਿੱਚ ਕੁਝ ਕਿਹਾ ਹੈ, ਅਸੀਂ ਸਾਰੇ ਇੱਥੇ ਪਿਆਰ ਨਾਲ ਰਹਿ ਰਹੇ ਹਾਂ।’