ਨਵੀਂ ਦਿੱਲੀ, 15 ਮਾਰਚ
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਹੈ ਕਿ ਦਿੱਲੀ ਅਤੇ ਜੈਪੁਰ ਵਿਚਕਾਰ ਭਾਰਤ ਦਾ ਪਹਿਲਾ ਇਲੈਕਟ੍ਰਿਕ ਹਾਈਵੇਅ ਬਣਾਉਣਾ ਉਨ੍ਹਾਂ ਦਾ ਸੁਪਨਾ ਹੈ। ਇੱਥੇ ਸਮਾਗਮ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਤੱਕ ਮਨੀਪੁਰ, ਸਿੱਕਮ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਿੱਚ ਰੋਪਵੇਅ ਕੇਬਲ ਲਗਾਉਣ ਲਈ 47 ਪ੍ਰਸਤਾਵ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ, ‘ਮੇਰਾ ਸੁਪਨਾ ਦਿੱਲੀ ਅਤੇ ਜੈਪੁਰ ਵਿਚਕਾਰ ਇਲੈਕਟ੍ਰਿਕ ਹਾਈਵੇਅ ਬਣਾਉਣ ਦਾ ਹੈ।’