ਪੁਣੇ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੀ ਸੰਸਦ ਮੈਂਬਰ ਸੁਪ੍ਰਿਯਾ ਸੂਲੇ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦਾ ਫੋਨ ਅਤੇ ਵ੍ਹਟਸਐਪ ਹੈਕ ਹੋ ਗਿਆ ਹੈ। ਬਾਰਾਮਤੀ ਤੋਂ ਸੰਸਦ ਮੈਂਬਰ ਨੇ ਅੱਜ ‘ਐਕਸ’ ’ਤੇ ਪੋਸਟ ਸਾਂਝੀ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਫੋਨ ਕਾਲ ਕਰਨ ਜਾਂ ਮੈਸੇਜ ਨਾ ਭੇਜਣ ਦੀ ਅਪੀਲ ਕੀਤੀ। ਸੂਲੇ ਨੇ ਲਿਖਿਆ, ‘‘ਮੇਰਾ ਫੋਨ ਅਤੇ ਵ੍ਹਟਸਐਪ ਹੈਕ ਹੋ ਗਿਆ ਹੈ। ਕ੍ਰਿਪਾ ਕਰ ਕੇ ਮੈਨੂੰ ਮੈਸੇਜ ਜਾਂ ਕਾਲ ਨਾ ਕੀਤੀ ਜਾਵੇ। ਕਿਰਪਾ ਕਰ ਕੇ ਨੋਟ ਕੀਤਾ ਜਾਵੇ ਕਿ ਮੈਂ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦੇਣ ਜਾ ਰਹੀ ਹਾਂ।’’ ਪਾਰਟੀ ਸੂਤਰਾਂ ਮੁਤਾਬਕ ਪੁਲੀਸ ਕੋਲ ਹੈਕਿੰਗ ਸਬੰਧੀ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਗਈ ਹੈ। -ਪੀਟੀਆਈ