ਭੁਬਨੇਸ਼ਵਰ, 29 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅੱਜ ਦੋ ਦਿਨਾਂ ਦੌਰ ’ਤੇ ਉੜੀਸਾ ਪਹੁੰਚੇ। ਭਾਜਪਾ ਦੇ ਸੂਬਾਈ ਪ੍ਰਧਾਨ ਸਮੀਰ ਮੋਹੰਤੀ, ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਭਾਜਪਾ ਦੇ ਕੌਮੀ ਮੀਤ ਪ੍ਰਧਾਨ ਬੈਜਯੰਤ ਪਾਂਡਾ ਅਤੇ ਭੁਬਨੇਸ਼ਵਰ ਦੇ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਵੱਲੋਂ ਇੱਥੇ ਹਵਾਈ ਅੱਡੇ ਵਿਖੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਭਾਜਪਾ ਪ੍ਰਧਾਨ ਵਜੋਂ ਪਹਿਲੀ ਵਾਰ ਉੜੀਸਾ ਪਹੁੰਚੇ ਨੱਢਾ, ਇਕ ਵੱਡੀ ਮੋਟਰਸਾਈਕਲ ਰੈਲੀ ਦੇ ਰੂਪ ਵਿੱਚ ਸਿੱਧੇ ਪਾਰਟੀ ਦੇ ਸੂਬਾਈ ਹੈੱਡਕੁਆਰਟਰ ਗਏ। ਉਹ ਜਨਤਾ ਮੈਦਾਨ ਵਿੱਚ ਕਰੀਬ 25000 ਪੰਚਾਇਤ ਪੱਧਰ ਦੇ ਆਗੂਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਨਗੇ। ਉਪਰੰਤ ਉਹ ਸੂਬੇ ਦੇ ਸਿਆਸੀ ਹਾਲਾਤ ਬਾਰੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਆਗੂਆਂ ਨਾਲ ਇਕ ਮੀਟਿੰਗ ਵੀ ਕਰਨਗੇ। ਉਹ ਸ਼ਾਮ ਨੂੰ ਪੁਰੀ ਜਾਣਗੇ ਅਤੇ ਸ਼ੁੱਕਰਵਾਰ ਸਵੇਰੇ ਉਹ ਭਦਰਕ ਜਾਣ ਤੋਂ ਪਹਿਲਾਂ ਜਗਨਨਾਥ ਮੰਦਿਰ ਦੇ ਦਰਸ਼ਨ ਕਰਨਗੇ। -ਪੀਟੀਆਈ