ਨਵੀਂ ਦਿੱਲੀ, 18 ਸਤੰਬਰ
ਰਾਜ ਸਭਾ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਪ੍ਰੀਖਿਆ ਹਾਲ ’ਚ ਪਰਚੀਆਂ ਚਲਾਊਣ ਦੀ ਇਜਾਜ਼ਤ ਨਹੀਂ ਹੁੰਦੀ ਹੈ ਪਰ ਕੋਵਿਡ-19 ਸੁਰੱਖਿਆ ਊਪਾਅ ਕਾਰਨ ਊਪਰਲੇ ਸਦਨ ’ਚ ਮੈਂਬਰ ਪਰਚੀਆਂ ਰਾਹੀਂ ਇਕ-ਦੂਜੇ ਨਾਲ ਸੰਪਰਕ ਕਰ ਸਕਦੇ ਹਨ। ਸਿਫ਼ਰ ਕਾਲ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀ ਨਾਇਡੂ ਨੇ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਊਹ ਇਕ-ਦੂਜੇ ਦੀ ਸੀਟ ’ਤੇ ਨਾ ਜਾਣ ਅਤੇ ਜੇਕਰ ਕੋਈ ਜ਼ਰੂਰੀ ਗੱਲ ਹੈ ਤਾਂ ਊਹ ਪਰਚੀਆਂ ਭੇਜ ਕੇ ਕਰ ਸਕਦੇ ਹਨ। ਊਨ੍ਹਾਂ ਮੈਂਬਰਾਂ ਨੂੰ ਇਕ-ਦੂਜੇ ਦੇ ਕੰਨਾਂ ’ਚ ਬੋਲਣ ਤੋਂ ਵੀ ਗੁਰੇਜ਼ ਕਰਨ ਲਈ ਕਿਹਾ। ਇਕ ਮੈਂਬਰ ਨੇ ਜਦੋਂ ਹਲਕੇ-ਫੁਲਕੇ ਅੰਦਾਜ਼ ’ਚ ਕਿਹਾ ਕਿ ਕੀ ਊਹ ਚਾਹ ਦਾ ਕੱਪ ਪੀਣ ਲਈ ਊਨ੍ਹਾਂ ਕੋਲ ਆ ਸਕਦਾ ਹੈ ਤਾਂ ਸ੍ਰੀ ਨਾਇਡੂ ਨੇ ਕਿਹਾ ਕਿ ਊਹ ਪਰਚੀ ਭੇਜ ਸਕਦੇ ਹਨ। -ਪੀਟੀਆਈ