ਪੰਜਾਬੀ ਟ੍ਰਿਬਿਊਨ ਵੈਬ ਡੈਸਕ
ਚੰਡੀਗੜ੍ਹ, 1 ਜੁਲਾਈ
ਸੋਪੋਰ ਵਿੱਚ ਜਦੋਂ ਅਤਿਵਾਦੀਆਂ ਦੇ ਹਮਲੇ ਮਗਰੋਂ ਸੁਰੱਖਿਆ ਬਲਾਂ ਨਾਲ ਮੁਕਾਬਲਾ ਸ਼ੁਰੂ ਹੋਇਆ ਤਾਂ ਇਸ ਮੁਕਾਬਲੇ ਵਿੱਚ ਆਮ ਸ਼ਹਿਰੀ ਮਾਰਿਆ ਗਿਆ। ਜੋ ਆਪਣੇ ਤਿੰਨ ਸਾਲ ਦੇ ਦੋਹਤੇ ਨਾਲ ਘਰੋਂ ਦੁੱਧ ਲੈਣ ਲਈ ਨਿਕਲਿਆ ਸੀ। ਪਿਤਾ ਗੋਲੀ ਲੱਗਣ ਕਾਰਨ ਹਲਾਕ ਹੋ ਗਿਆ ਤੇ ਬੱਚਾ ਨਾਨੇ ਲਾਸ਼ ਕੋਲ ਤੇ ਕਦੇ ਲਾਸ਼ ਦੇ ਉਪਰ ਬੈਠਾ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਰਿਹਾ।
ਉਸ ਨੂੰ ਆਲੇ ਦੁਆਲੇ ਚੱਲ ਰਹੀਆਂ ਗੋਲੀਆਂ ਦੀ ਕੋਈ ਪ੍ਰਵਾਹ ਨਹੀਂ ਸੀ ਪਰ ਇਸ ਦੌਰਾਨ ਬੱਚੇ ਨੂੰ ਲਾਸ਼ ਕੋਲ ਬੈਠੇ ਦੇਖ ਕੇ ਸੋਪੋਰ ਦੇ ਐੱਸਐੱਚਓ ਅਜ਼ੀਮ ਖਾਨ ਨੇ ਬੱਚੇ ਨੂੰ ਉਥੋਂ ਬਚਾ ਕੇ ਕੱਢ ਲਿਆ ਤੇ ਉਸ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ।