ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 20 ਜੂਨ
ਉੱਘੇ ਕੂਟਨੀਤਕ ਨਾਓਰ ਗਿਲੋਨ ਭਾਰਤ ਵਿੱਚ ਇਜ਼ਰਾਈਲ ਦੇ ਅਗਲੇ ਰਾਜਦੂਤ ਹੋਣਗੇ। ਇਜ਼ਰਾਇਲੀ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਗਿਲੋਨ ਇਸ ਸਮੇਂ ਨੀਦਰਲੈਂਡ ਵਿੱਚ ਇਜ਼ਰਾਈਲ ਦੇ ਰਾਜਦੂਤ ਹਨ। ਇਸ ਤੋਂ ਪਹਿਲਾਂ ਉਹ ਇਟਲੀ ਦੇ ਸਫ਼ਾਰਤਖਾਨੇ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ। ਗਿਲੋਨ ਨੇ ਇਸ ਦਾ ਐਲਾਨ ਆਪਣੇ ਟਵਿੱਟਰ ਅਕਾਉਂਟ ’ਤੇ ਕਰ ਦਿੱਤਾ ਹੈ।