ਨਾਸਿਕ: ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਤੋਪਖ਼ਾਨਾ ਕੇਂਦਰ ’ਚ ਸਿਖਲਾਈ ਦੌਰਾਨ ਤੋਪ ਤੋਂ ਦਾਗ਼ੇ ਗੋਲੇ ਦੇ ਫਟਣ ਕਾਰਨ ਦੋ ਅਗਨੀਵੀਰਾਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਦੁਪਹਿਰ ਸਮੇਂ ਨਾਸਿਕ ਰੋਡ ਇਲਾਕੇ ’ਚ ਆਟ੍ਰਿਲਰੀ ਸੈਂਟਰ ’ਚ ਵਾਪਰੀ। ਉਨ੍ਹਾਂ ਦੱਸਿਆ ਕਿ ਧਮਾਕੇ ’ਚ ਅਗਨੀਵੀਰ ਗੋਹਿਲ ਵਿਸ਼ਵਰਾਜ ਸਿੰਘ (20) ਅਤੇ ਸੈਫਤ ਸ਼ਿਤ (21) ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਅਗਨੀਵੀਰਾਂ ਦੀ ਇੱਕ ਟੀਮ ਤੋਪ ਤੋਂ ਗੋਲੇ ਦਾਗ਼ ਰਹੀ ਸੀ, ਇਸੇ ਦੌਰਾਨ ਇੱਕ ਗੋਲਾ ਫਟ ਗਿਆ, ਜਿਸ ਕਾਰਨ ਦੋ ਅਗਨੀਵੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਦੇਵਲਾਲੀ ਦੇ ਐੱਮਐੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੌਲਦਾਰ ਅਜੀਤ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਦੇਵਲਾਲੀ ਕੈਂਪ ਥਾਣੇ ’ਚ ਹਾਦਸੇ ਦੌਰਾਨ ਮੌਤ ਸਬੰਧੀ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। -ਪੀਟੀਆਈ