ਨਵੀਂ ਦਿੱਲੀ, 12 ਅਪਰੈਲ
ਕਾਂਗਰਸ ਨੇਤਾ ਪਵਨ ਬਾਂਸਲ ਅੱਜ ਨੈਸ਼ਨਲ ਹੈਰਾਲਡ ਅਖ਼ਬਾਰ ਦੇ ਮਾਲਕ, ਪਾਰਟੀ ਸਮਰਥਿਤ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਨਾਲ ਸਬੰਧੀ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛ ਪੜਤਾਲ ਲਈ ਇੱਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ। ਸਾਬਕਾ ਕੇਂਦਰੀ ਮੰਤਰੀ ਆਪਣੇ ਨਾਲ ਕਈ ਫਾਈਲਾਂ ਲੈ ਕੇ ਸਵੇਰੇ ਕਰੀਬ 10.30 ਵਜੇ ਕੇਂਦਰੀ ਦਿੱਲੀ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਨਵੇਂ ਹੈੱਡਕੁਆਰਟਰ ਪਹੁੰਚੇ।