ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕੌਮੀ ਹਾਈਵੇਅ ਅਥਾਰਟੀ (ਐੱਨਐੱਚਏਆਈ) ਦੇ ਚੀਫ ਜਨਰਲ ਮੈਨੇਜਰ ਨੂੰ 5 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਨਾ ਦੇ ਖੇਤਰੀ ਦਫ਼ਤਰ ਵਿੱਚ ਤਾਇਨਾਤ ਸਦਰੇ ਆਲਮ ਨੂੰ ਇੱਕ ਪ੍ਰਾਈਵੇਟ ਕੰਪਨੀ ਦੇ ਦੋ ਮੁਲਾਜ਼ਮਾਂ ਤੋਂ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ। ਅਧਿਕਾਰੀਆਂ ਮੁਤਾਬਕ ਉਸ ਦੇ ਟਿਕਾਣਿਆਂ ਦੀ ਤਲਾਸ਼ੀ ਲੈਣ ’ਤੇ 60 ਲੱਖ ਰੁਪਏ ਨਕਦੀ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਲਈ ਰਸਮੀ ਕਾਰਵਾਈ ਜਾਰੀ ਹੈ। ਕਥਿਤ ਦੋਸ਼ ਹੈ ਕਿ ਆਲਮ ਵੱਲੋਂ ਨਾਸਿਕ ਅਧਾਰਿਤ ਇੱਕ ਪ੍ਰਾਈਵੇਟ ਕੰਪਨੀ ਦੇ ਅਧਿਕਾਰੀਆਂ ਤੋਂ ਵਧਾ ਕੇ ਬਣਾਏ ਬਿੱਲ ਅਤੇ ਲੇਖੇ ਜੋਖੇ ਨੂੰ ਪਾਸ ਕਰਨ ਲਈ ਰਿਸ਼ਵਤ ਮੰਗੀ ਜਾ ਰਹੀ ਸੀ। -ਪੀਟੀਆਈ