ਨਵੀਂ ਦਿੱਲੀ, 16 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕੌਮੀ ਪ੍ਰੈਸ ਦਿਵਸ ਦੇ ਮੌਕੇ ’ਤੇ ਕਿਹਾ ਕਿ ਮੀਡੀਆ ਨੇ ਕੋਵਿਡ-19 ਬਾਰੇ ਜਾਗਰੂਕ ਕਰ ਕੇ ਅਸਧਾਰਨ ਸੇਵਾ ਕੀਤੀ ਹੈ ਅਤੇ ਸਰਕਾਰ ਦੀ ਪਹਿਲ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਆਪਣੇ ਲਿਖਿਤ ਸੁਨੇਹੇ ਵਿੱਚ ਕਿਹਾ ਕਿ ਸਕਾਰਾਤਮਕ ਆਲੋਚਨਾ ਹੋਵੇ ਜਾਂ ਸਫਲਤਾ ਦਾ ਜ਼ਿਕਰ, ਮੀਡੀਆ ਜਮਹੂਰੀ ਕਦਰਾਂ ਕੀਮਤਾਂ ਨੂੰ ਲਗਾਤਾਰ ਮਜ਼ਬੂਤ ਕਰਨ ਦਾ ਕੰਮ ਕਰ ਰਿਹਾ ਹੈ। ਭਾਰਤੀ ਪ੍ਰੈਸ ਕੌਂਸਲ ਨੇ ਇਸ ਮੌਕੇ ’ਤੇ ਇਕ ਵੈਬਿਨਾਰ ਕਰਾਇਆ, ਜਿਸ ਵਿੱਚ ਪ੍ਰਧਾਨ ਮੰਤਰੀ ਦਾ ਸੁਨੇਹਾ ਪੜ੍ਹਿਆ ਗਿਆ। ਪ੍ਰਧਾਨ ਮੰਤਰੀ ਦਾ ਸੁਨੇਹਾ ਪੀਸੀਆਈ ਦੇ ਪ੍ਰਧਾਨ ਸੀ ਕੇ ਪ੍ਰਸਾਦ ਨੇ ਪੜ੍ਹਿਆ। -ਏਜੰਸੀ