ਨਵੀਂ ਦਿੱਲੀ: ਕੇਂਦਰ ਸਰਕਾਰ ਨੇ ‘ਅਣਚਾਹੀਆਂ ਸਰਗਰਮੀਆਂ’ ਦੇ ਮੱਦੇਨਜ਼ਰ ਕੌਮੀ ਪੋਲੀਓ ਮੁਹਿੰਮ ਅਗਲੇ ਹੁਕਮਾਂ ਤਕ ਮੁਲਤਵੀ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਪੰਜ ਸਾਲ ਤਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਆਈਆਂ ਜਾਂਦੀਆਂ ਹਨ। ਕੌਮੀ ਟੀਕਾਕਰਨ ਦਿਵਸ (ਐੱਨਆਈਡੀ) ਦੀ ਸ਼ੁਰੂਆਤ 17 ਜਨਵਰੀ ਤੋਂ ਹੋਣੀ ਸੀ। ਇਸ ਨੂੰ ਆਮ ਤੌਰ ’ਤੇ ਪੋਲੀਓ ਰੋਕੂ ਮੁਹਿੰਮ (ਪੀਪੀਈ) ਵਜੋਂ ਜਾਣਿਆ ਜਾਂਦਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਦੇ ਸਿਹਤ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਨੂੰ 9 ਜਨਵਰੀ ਨੂੰ ਭੇਜੇ ਗਏ ਇੱਕ ਪੱਤਰ ’ਚ ਪਲਸ ਪੋਲੀਓ ਮੁਹਿੰਮ ਮੁਲਤਵੀ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। -ਪੀਟੀਆਈ