ਨਵੀਂ ਦਿੱਲੀ, 17 ਮਈ
ਮੰਨੇ-ਪ੍ਰਮੰਨੇ ਕੂਟਨੀਤਕ ਨਵੀਨ ਸ੍ਰੀਵਾਸਤਵ ਨੂੰ ਨੇਪਾਲ ’ਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੇਪਾਲ ’ਚ ਲੁੰਬਿਨੀ ਦੇ ਕੀਤੇ ਗਏ ਦੌਰੇ ਦੇ ਇੱਕ ਦਿਨ ਬਾਅਦ ਕੀਤਾ ਗਿਆ ਹੈ। ਨਵੀਨ ਸ੍ਰੀਵਾਸਤਵ 1993 ਬੈਚ ਦੇ ਆਈਐੱਫਐੱਸ ਅਧਿਕਾਰੀ ਹਨ, ਜੋ ਇਸ ਸਮੇਂ ਵਿਦੇਸ਼ ਮੰਤਰਾਲੇ ਵਿੱਚ ਵਧੀਕ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਨਿਯਕੁਤੀ ਤੋਂ ਪਹਿਲਾਂ ਵਿਨੈ ਮੋਹਨ ਕਵਾਤੜਾ ਨੇਪਾਲ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾਵਾਂ ਨਿਭਾ ਰਹੇ ਸਨ, ਜਿਨ੍ਹਾਂ ਨੂੰ ਦੋ ਹਫ਼ਤੇ ਪਹਿਲਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ