ਨਾਰਾਇਣਗੜ੍ਹ: ਹਥਿਆਰਬੰਦ ਨਕਸਲੀਆਂ ਨੇ ਛੱਤੀਸਗੜ੍ਹ ਦੇ ਨਾਰਾਇਣਗੜ੍ਹ ’ਚ ਕੱਚੇ ਲੋਹੇ ਦੀ ਇੱਕ ਖਾਣ ’ਤੇ ਹਮਲਾ ਕਰਕੇ ਇੱਕ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਅਤੇ ਉਥੇ ਸੜਕ ਬਣਾਉਣ ਦੇ ਕੰਮ ’ਚ ਲੱਗੇ ਚਾਰ ਵਾਹਨ ਅੱਗ ਲਾ ਕੇ ਸਾੜ ਦਿੱਤੇ। ਨਾਰਾਇਣਗੜ੍ਹ ਦੇ ਐੱਸ.ਪੀ. ਮੋਹਿਤ ਗਰਗ ਨੇ ਦੱਸਿਆ ਕਿ ਸੂੁਚਨਾ ਮਿਲਣ ਮਗਰੋਂ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਹੋਈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਰਾਜਧਾਨੀ ਰਾਏਪੁਰ ਤੋਂ 350 ਕਿਲੋਮੀਟਰ ਦੂਰ ਛੋਟੇ ਡੋਂਗਰ ਥਾਣੇ ਅਧੀਨ ਪੈਂਦੇ ਆਮਦਈ ਕੱਚਾ ਲੋਹਾ ਖਾਣ ਇਲਾਕੇ ’ਚ ਵਾਪਰੀ। ਨਕਸਲੀਆਂ ਨੇ ਛੱਤੀਸਗੜ੍ਹ ਆਰਮਡ ਫੋਰਸ ਦੇ ਇੱਕ ਕੈਂਪ ’ਤੇ ਵੀ ਗੋਲੀਆਂ ਚਲਾਈਆਂ। -ਪੀਟੀਆਈ