ਨਵੀਂ ਦਿੱਲੀ: ਐੱਨਡੀਆਰਐੱਫ ਦਾ ਟਵਿਟਰ ਹੈਂਡਲ ਸ਼ਨਿਚਰਵਾਰ ਦੇਰ ਰਾਤ ਹੈਕ ਹੋ ਗਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਕਨੀਕੀ ਮਾਹਿਰ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਹੈਂਡਲ ਨੂੰ ਜਲਦੀ ਹੀ ਦਰੁਸਤ ਕਰ ਲਿਆ ਜਾਵੇਗਾ। ਇਸ ਹੈਂਡਲ ਨੇ ਕੁਝ ਸਮੇਂ ਲਈ ਸੁਨੇਹੇ ਵਿਖਾਏ ਜਦਕਿ ਪਹਿਲਾਂ ਹੀ ਦਰਸਾਏ ਗਏ ਸੁਨੇਹੇ ਵਿਖਾਈ ਨਹੀਂ ਦੇ ਰਹੇ ਸਨ। ਹਾਲਾਂਕਿ ਐੱਨਡੀਆਰਐੱਫ ਦੀ ਡਿਸਪਲੇਅ ਤਸਵੀਰ ਤੇ ਇਸ ਸਬੰਧੀ ਜਾਣਕਾਰੀ ਉਪਲੱਬਧ ਸੀ। -ਪੀਟੀਆਈ