ਕੋਲਮ/ਨਵੀਂ ਦਿੱਲੀ, 19 ਜੁਲਾਈ
‘ਨੀਟ’ ਪ੍ਰੀਖਿਆ ਦੇਣ ਆਈ ਵਿਦਿਆਰਥਣ ਨੂੰ ਪ੍ਰੀਖਿਆ ਤੋਂ ਪਹਿਲਾਂ ਤਲਾਸ਼ੀ ਖਾਤਰ ਅੰਦਰੂਨੀ ਵਸਤਰ ਲਾਹੁਣ ਲਈ ਕਹਿਣ ਦਾ ਮਾਮਲਾ ਭਖ ਗਿਆ ਹੈ। ਕੇਰਲਾ ਵਿਚ ਇਨ੍ਹਾਂ ਤਲਾਸ਼ੀ ਲੈਣ ਵਾਲਿਆਂ ਨੀਟ ਕਰਮੀਆਂ ਖ਼ਿਲਾਫ਼ ਹਿੰਸਕ ਮੁਜ਼ਾਹਰੇ ਹੋ ਰਹੇ ਹਨ। ਜਦਕਿ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਜ਼ੋਰ ਦੇ ਕੇ ਕਿਹਾ ਹੈ ਕਿ ਵਿਦਿਆਰਥਣ ਵੱਲੋਂ ਸ਼ਿਕਾਇਤ ਵਿਚ ਲਾਏ ਗਏ ਦੋਸ਼ ਸੱਚ ਨਹੀਂ ਹਨ। ਕੇਰਲਾ ਸਰਕਾਰ ਨੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਉਸ ਏਜੰਸੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ ਜਿਸ ਨੇ ਵਿਦਿਆਰਥੀਆਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ। ਕੇਰਲਾ ਦੇ ਮਹਿਲਾ ਕਮਿਸ਼ਨ ਨੇ ਵੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਐੱਨਟੀਏ ਨੇ ਕੇਰਲਾ ਵਿਚ ਜਿਹੜੀ ਏਜੰਸੀ ਨੂੰ ਪ੍ਰੀਖਿਆਵਾਂ ਦੀ ਜ਼ਿੰਮੇਵਾਰੀ ਸੌਂਪੀ ਸੀ, ਉਸ ਉਤੇ ਇਹ ਦੋਸ਼ ਲੱਗੇ ਹਨ। ਡਿਊਟੀ ਦੇਣ ਵਾਲੀਆਂ ਪੰਜ ਔਰਤਾਂ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ