ਨਵੀਂ ਦਿੱਲੀ, 22 ਨਵੰਬਰ
ਨੈਸ਼ਨਲ ਮੈਡੀਕਲ ਕਮਿਸ਼ਨ (ਐਨਐਮਸੀ) ਨੇ ਨੀਟ-ਯੂਜੀ ਟੈਸਟ ਲਈ ਯੋਗਤਾ ਦੇ ਮਾਪਦੰਡਾਂ ਨੂੰ ਸੋਧਿਆ ਹੈ ਇਨ੍ਹਾਂ ’ਚ ਹੁਣ ਜਿਨ੍ਹਾਂ ਵਿਦਿਆਰਥੀਆਂ ਨੇ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਅੰਗਰੇਜ਼ੀ ਦੇ ਨਾਲ-ਨਾਲ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਜਾਂ ਬਾਇਓਟੈਕਨਾਲੋਜੀ ਨੂੰ ਵੀ ਵਾਧੂ ਵਿਸ਼ੇ ਵਜੋਂ ਅਪਣਾਇਆ ਹੈ, ਉਹ ਨੀਟ-ਯੁੂਜੀ ਟੈਸਟ ਵਿੱਚ ਸ਼ਾਮਲ ਹੋਣ ਦੇ ਯੋਗ ਹੋਣਗੇ। ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ.ਐੱਮ.ਸੀ.) ਨੇ ਬੁੱਧਵਾਰ ਨੂੰ ਜਾਰੀ ਜਨਤਕ ਨੋਟਿਸ ’ਚ ਕਿਹਾ ਕਿ ਇਹ ਫੈਸਲਾ ਉਨ੍ਹਾਂ ਵਿਦਿਆਰਥੀਆਂ ‘ਤੇ ਵੀ ਲਾਗੂ ਹੋਵੇਗਾ, ਜਿਨ੍ਹਾਂ ਦੀਆਂ ਅਰਜ਼ੀਆਂ ਪਹਿਲਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਪਹਿਲਾਂ ਉਮੀਦਵਾਰਾਂ ਨੂੰ ਨੀਟ ਯੂਜੀ ਟੈਸਟ ਤੋਂ ਰੋਕ ਦਿੱਤਾ ਗਿਆ ਸੀ ਅਤੇ ਯੋਗਤਾ ਸਰਟੀਫਿਕੇਟ ਦੀ ਮੰਗ ਕਰਨ ਵਾਲੀਆਂ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਵੀ ਰੱਦ ਕਰ ਦਿੱਤਾ ਸੀ। ਇਸ ਦੌਰਾਨ ਐਮਐਨਸੀ ਨੇ 2 ਜੂਨ ਨੂੰ ਅਧਿਸੂਚਿਤ ਕੀਤੇ ਅਨੁਸਾਰ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਰੈਗੂਲੇਸ਼ਨ, 2023 ਤਿਆਰ ਕੀਤਾ ਹੈ। ਰੈਗੂਲੇਸ਼ਨ 11(ਬੀ) ਇਹ ਪ੍ਰਦਾਨ ਕਰਦਾ ਹੈ ਕਿ ਜਿਹੜੇ ਉਮੀਦਵਾਰ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ / ਬਾਇਓਟੈਕਨਾਲੋਜੀ ਅਤੇ ਅੰਗਰੇਜ਼ੀ ਦੇ ਵਿਸ਼ਿਆਂ ਨਾਲ 10+2 ਜਾਂ ਇਸ ਦੇ ਬਰਾਬਰ ਪਾਸ ਹਨ। ਨੀਟ-ਯੁੂਜੀ ਵਿੱਚ ਹਾਜ਼ਰ ਹੋਣ ਲਈ ਯੋਗ ਹੋਣਗੇ। -ਪੀਟੀਆਈ