ਟ੍ਰਿਬਿਊਨ ਨਿਊਜ਼ ਸਰਵਿਸ
ਗੁਰੂਗ੍ਰਾਮ, 12 ਦਸੰਬਰ
ਆਜ਼ਾਦੀ ਘੁਲਾਟੀਏ ਜਗਰਾਮ ਯਾਦਵ, ਜੋ ਸੁਭਾਸ਼ ਚੰਦਰ ਬੋਸ ਦੇ ਗੰਨਮੈਨ ਰਹੇ ਸਨ ਦਾ ਸ਼ਨਿਚਰਵਾਰ ਨੂੰ ਗੁਰੂਗ੍ਰਾਮ ਵਿੱਚ ਦੇਹਾਂਤ ਹੋ ਗਿਆ। ਉਹ 97 ਸਾਲਾਂ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਰਾਮ ਬਾਗ ਵਿੱਚ ਕੀਤਾ ਗਿਆ। ਸ੍ਰੀ ਯਾਦਵ 2015 ਵਿੱਚ ਉਦੋਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਸੁਭਾਸ਼ ਚੰਦਰ ਬੋਸ ਦੀ ਮੌਤ ਹਵਾਈ ਜਹਾਜ਼ ਹਾਦਸੇ ਵਿੱਚ ਨਹੀਂ ਹੋਈ। ਉਨ੍ਹਾਂ ਦਾ ਕਤਲ ਕੀਤਾ ਗਿਆ ਸੀ। ਉਹ ਸਾਲ 1943 ਵਿੱਚ ਇੰਡੀਅਨ ਨੈਸ਼ਨਲ ਆਰਮੀ(ਆਈਐਨਏ) ਦੀ ਕੁਮਾਊ ਰੈਜੀਮੈਂਟ ਵਿੱਚ ਸਿਪਾਹੀ ਵਜੋਂ ਭਰਤੀ ਹੋਏ ਸਨ। ਉਹ ਆਈਐਨਏ ਦੇ ਚਾਰ ਸਾਲ 308 ਦਿਨਾਂ ਦੇ ਆਪਣੇ ਕਾਰਜਕਾਲ ਦੌਰਾਨ 13 ਮਹੀਨੇ ਨੇਤਾਜੀ ਦੇ ਗੰਨਮੈਨ ਰਹੇ ਸਨ।