ਨਵੀਂ ਦਿੱਲੀ, 21 ਅਕਤੂਬਰ
ਦਿੱਲੀ ਪੁਲੀਸ ਨੇ ਚੀਨੀ ਔਰਤ ਨੂੰ ਫਰਜ਼ੀ ਨਾਂ ਹੇਠ ਭਾਰਤ ਵਿੱਚ ਰਹਿਣ ਅਤੇ ਕਥਿਤ ਤੌਰ ’ਤੇ ‘ਰਾਸ਼ਟਰ ਵਿਰੋਧੀ ਗਤੀਵਿਧੀਆਂ’ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਪਛਾਣ ਕਾਈ ਰੂਓ ਵਜੋਂ ਹੋਈ ਹੈ ਅਤੇ ਉਹ ਚੀਨ ਦੇ ਹੈਨਾਨ ਸੂਬੇ ਦੀ ਰਹਿਣ ਵਾਲੀ ਹੈ। ਪੁਲੀਸ ਨੇ ਦੱਸਿਆ ਕਿ ਉਹ ਨੇਪਾਲੀ ਨਾਗਰਿਕ ਵਜੋਂ ਭਾਰਤ ਵਿੱਚ ਰਹਿ ਰਹੀ ਸੀ ਅਤੇ ਉਸ ਨੂੰ ਉੱਤਰੀ ਦਿੱਲੀ ਦੇ ਮਜਨੂੰ ਕਾ ਟਿੱਲਾ ਤੋਂ ਹਿਰਾਸਤ ਵਿੱਚ ਲਿਆ ਗਿਆ। ਪੁਲੀਸ ਨੇ ਦੱਸਿਆ ਕਿ ਜਾਂਚ ਦੌਰਾਨ ਉਸ ਕੋਲੋਂ ਡੋਲਮਾ ਲਾਮਾ ਦੇ ਨਾਂ ‘ਤੇ ਨੇਪਾਲੀ ਨਾਗਰਿਕਤਾ ਸਰਟੀਫਿਕੇਟ ਬਰਾਮਦ ਕੀਤਾ ਗਿਆ। ਹਾਲਾਂਕਿ, ਜਦੋਂ ਖੇਤਰੀ ਵਿਦੇਸ਼ੀ ਰਜਿਸਟ੍ਰੇਸ਼ਨ ਦਫਤਰ ਦੁਆਰਾ ਪੁੱਛ ਪੜਤਾਲ ਕੀਤੀ ਗਈ ਤਾਂ ਇਹ ਖੁਲਾਸਾ ਹੋਇਆ ਕਿ ਉਹ ਚੀਨੀ ਨਾਗਰਿਕ ਹੈ ਅਤੇ 2019 ਵਿੱਚ ਭਾਰਤ ਆਈ ਸੀ।