ਨਵੀਂ ਦਿੱਲੀ, 29 ਜਨਵਰੀ
ਦਿੱਲੀ ‘ਚ ਹਵਾ ਪ੍ਰਦੂਸ਼ਣ ਵਧਣ ਕਾਰਨ ਬਾਜ਼ਾਰ, ਵਪਾਰਕ ਅਤੇ ਸੈਰ-ਸਪਾਟਾ ਸਥਾਨਾਂ ‘ਤੇ ਜਾਣ ਵਾਲੇ ਲੋਕਾਂ ਦੀ ਗਿਣਤੀ ‘ਚ 33 ਫੀਸਦੀ ਦੀ ਕਮੀ ਆਈ ਹੈ। ਇਹ ਜਾਣਕਾਰੀ ਨਵੇਂ ਅਧਿਐਨ ਵਿੱਚ ਸਾਹਮਣੇ ਆਈ ਹੈ। ਅਧਿਐਨ ਵਿੱਚ ਦਿੱਲੀ ਦੇ ਪ੍ਰਸਿੱਧ ਸ਼ਾਪਿੰਗ, ਵਪਾਰਕ ਅਤੇ ਸੈਰ-ਸਪਾਟਾ ਸਥਾਨਾਂ ਕਰੋਲ ਬਾਗ, ਲੋਧੀ ਗਾਰਡਨ ਅਤੇ ਕਨਾਟ ਪਲੇਸ ‘ਤੇ ਆਉਣ ਵਾਲੇ ਲੋਕਾਂ ’ਤੇ ਪ੍ਰਦੂਸ਼ਣ ਦੇ ਪੈਂਦੇ ਪ੍ਰਭਾਵ ਦਾ ਅਧਿਐਨ ਕੀਤਾ ਗਿਆ ਹੈ। ਇਹ ਅਧਿਐਨ ਅਕਤੂਬਰ 2019 ਤੋਂ ਮਾਰਚ 2020 ਵਿਚਾਲੇ ਛੇ ਮਹੀਨਿਆਂ ਦੌਰਾਨ ਕੀਤਾ ਗਿਆ।